ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬਾਵਾਸੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਪੈਣ ਵਾਲੇ ਮਾਤਾ ਮੰਤਰਾਦੇਵੀ ਮੰਦਿਰ ਤੋਂ ਆਦਿਬਦਰੀ ਤਕ ਰੋਪ-ਵੇ ਬਣਾਇਆ ਜਾਵੇਗਾ। ਨਾਲ ਹੀ ਸ਼ਿਵਾਲਿਕ ਹਿਲਸ ਦੇ ਕਾਲਕਾ ਤੋਂ ਕਲੇਸਰ ਤਕ ਦੇ ਪਹਾੜੀ ਖੇਤਰ ਨੂੰ ਤੀਰਥ ਸਥਾਨ ਵਜੋ ਵਿਕਸਿਤ ਕੀਤਾ ਜਾਵੇਗਾ। ਇੰਨ੍ਹਾਂ ਵਿਚ ਛੋਟਾ ਤਿਰਲੋਕਪੁਰ, ਆਦਿਬਦਰੀ, ਲੋਹਗੜ੍ਹ, ਕਪਾਲਮੋਚਨ, ਕਲੇਸਰ ਆਦਿ ਸ਼ਾਮਿਲ ਹਨ। ਇਸ ਦੇ ਲਈ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗਾਂ ਵੱਲੋਂ 10 ਮੀਟਰ ਚੌੜੀ ਸੜਕ ਮਾਰਗ ਬਨਾਉਣ ਦੀ ਸੰਭਾਵਨਾ ਤਲਾਸ਼ੀ ਜਾਵੇਗੀ। ਇਸ ਤੋਂ ਇਲਾਵਾ, ਇਸ ਖੇਤਰ ਵਿਚ ਐਡਵੇਂਚਰ ਖੇਡ ਗਤੀਵਿਧੀਆਂ ਜਿਵੇਂ ਟ੍ਰੈਕਿੰਗ ਸ਼ੁਰੂ ਕਰਨ ਦੀ ਵੀ ਯੋਜਨਾ ਹੈ। ਸਰਕਾਰ ਦੇ ਇੰਨ੍ਹਾਂ ਯਤਨਾਂ ਨਾਲ ਸੂਬੇ ਵਿਚ ਜਿੱਥੇ ਸੈਰ-ਸਪਾਟਾ ਨੁੰ ਪ੍ਰੋਤਸਾਹਨ ਮਿੇਲਗਾ, ਉੱਥੇ ਸਥਾਨਕ ਲੋਕਾਂ ਨੂੰ ਰੁਜਗਾਰ ਵੀ ਮਿਲੇਣਗੇ।
ਮੁੱਖ ਮੰਤਰੀ ਅੱਜ ਬਾਬਾ ਬੰਦਾ ਸਿੰਘ ਬਹਾਦੁਰ ਵੱਲੋਂ ਸਥਾਪਿਤ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਲੋਹਗੜ੍ਹ, ਯਮੁਨਾਨਗਰ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਦੀ ਬਹਾਦੁਰੀ ਅਤੇ ਬਲਿਦਾਨ ਦੀ ਗਾਥਾ ਨੂੰ ਮੁੜ ਜੀਵਤ ਕਰਨ ਲਈ ਸਮਾਰਕ ਦਾ ਨੀਂਹ ਪੱਥਰ ਰੱਖਣ ਬਾਅਦ ਮੌਜੂਦ ਲੋਕਾਂ ਨੁੰ ਸੰਬੋਧਿਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਲੋਹਗੜ੍ਹ ਨੂੰ ਇਕ ਮਿਨੀ ਸ਼ਹਿਰ ਵਜੋ ਵਿਕਸਿਤ ਕੀਤਾ ਜਾਵੇਗਾ। ਬਾਬਾ ਬੰਦਾ ਸਿੰਘ ਬਹਾਦੁਰ ਦੀ ਰਾਜਧਾਨੀ ਲੋਹਗੜ੍ਹ ਦਾ ਖੇਤਰ ਅੱਧਾ ਹਰਿਆਣਾ ਅਤੇ ਹਿਮਾਚਲ ਵਿਚ ਪਂੈਦਾ ਹੈ। ਅੱਜ ਸਮਾਰਕ ਦਾ ਨੀਂਹ ਪੱਥਰ ਰੱਖਿਆ ਹੈ। ਉਨ੍ਹਾਂ ਨੇ ਲੋਕਾਂ ਤੋਂ ਜਿਮੇਵਾਰੀ ਭਾਵਨਾ ਨਾਲ ਦੇਸ਼, ਸੂਬੇ ਤੇ ਸਮਾਜ ਹਿੱਤ ਵਿਚ ਕੰਮ ਕਰਨ ਦੀ ਅਪੀਲ ਵੀ ਕੀਤੀ।
ਬਾਬਾ ਬੰਦਾ ਸਿੰਘ ਬਹਾਦੁਰ ਸਿਰਫ ਇਕ ਨਾਂਅ ਨਹੀਂ, ਸਗੋ ਬਹਾਦੁਰੀ, ਵੈਰਾਗਯ, ਸੰਤ ਤੇ ਸੇਨਾਪਤੀ ਦੀ ਕਹਾਣੀ ਹੈ
ਸ੍ਰੀ ਮਨੋਹਰ ਲਾਲ ਨੇ ਆਪਣੇ ਜੀਵਨ ਦਾ ਇਕ ਪ੍ਰਸੰਗ ਦੱਸਦੇ ਹੋਏ ਕਿਹਾ ਕਿ ਕਿਤੇ ਨਾ ਕਿਤੇ ਉਨ੍ਹਾਂ ਦੇ ਵੰਸ਼ਜ ਵੀ ਬਾਬਾ ਬੰਦਾ ਸਿੰਘ ਬਹਾਦੁਰ ਨਾਲ ਜੁੜੇ ਰਹੇ ਅਤੇ ਅੱਜ ਇਸ ਖੇਤਰ ਦੇ ਵਿਕਾਸ ਵਿਚ ਯੋਗਦਾਨ ਦੇਣ ਦਾ ਜੋ ਮੌਕਾ ਉਨ੍ਹਾਂ ਨੂੰ ਪ੍ਰਦਾਨ ਹੋਇਆ ਹੈ, ਉਸ ਵਿਚ ਉਹ ਕਿਸੇ ਤਰ੍ਹਾ ਦੀ ਕਮੀ ਨਹੀਂ ਰਹਿਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਸਿਰਫ ਇਕ ਨਾਂਅ ਨਹੀਂ ਸਗੋ ਬਹਾਦੁਰੀ, ਵੈਰਾਗਯ, ਸੰਤ ਤੇ ਸੇਨਾਪਤੀ ਦੀ ਕਹਾਣੀ ਹੈ। ਜੰਮੂ-ਕਸ਼ਮੀਰ ਦੇ ਰਾਜੌਰੀ ਜਿਲ੍ਹੇ ਵਿਚ ਲਕਛਮਣ ਦੇਵ ਦੇ ਨਾਂਅ ਨਾਲ ਕਹਿਣੀ ਸ਼ੁਰੂ ਹੋਈ, ਜਦੋਂ ਇਕ ਸ਼ਿਕਾਰੀ ਸਨ ਅਤੇ ਸ਼ਿਕਾਰੀ ਤੋਂ ਕਿਵੇ ਵੈਰਾਗੀ ਬਣੇ ਅਤੇ ਮਹਾਰਾਸ਼ਟਰ ਦੇ ਨਾਂਦੇੜ ਵਿਚ ਉਹ ਵੈਰਾਗਯ ਜੀਵਨ ਵਿਚ ਲੀਨ ਹੋਏ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਬਾ ਬੰਦਾ ਸਿੰਘ ਬਹਾਦੁਰ ਨਾਲ ਮੁਲਾਕਾਤ ਹੋਈ ਅਤੇ ਉਨ੍ਹਾਂ ਨੇ ਕਿਹਾ ਕਿ ਉੱਤਰ ਭਾਰਤ ਵਿਚ ਤੁਹਾਡੀ ਜਰੂਰਤ ਹੈ, ਜਿੱਥੇ ਜਨਤਾ 'ਤੇ ਮੁਗਲਾਂ ਵੱਲੋਂ ਜੁਲਮ ਕੀਤੇ ਜਾ ਰਹੇ ਹਨ। ਮੁਗਲਾਂ ਦੇ ਖਿਲਾਫ ਲੜਨ ਲਈ ਇਕ ਸੇਨਾਪਤੀ ਚਾਹੀਦਾ ਸੀ, ਜਿਸ 'ਤੇ ਬਾਬਾ ਬੰਦਾ ਸਿੰਘ ਬਹਾਦੁਰ ਖਰੇ ਉਤਰੇ ਅਤੇ ਆਪਣੇ ਆਪ ਨੂੰ ਅਜੇਯ ਮੰਨਣ ਵਾਲੇ ਮੁਗਲਾਂ ਨੂੰ ਵੀ ਲਗਿਆ ਕਿ ਉਨ੍ਹਾਂ ਦਾ ਲੋਹੇ ਦੇ ਚਣੇ ਚਬਾਉਣ ਵਾਲੇ ਸੇਨਾਪਤੀ ਨਾਲ ਮੁਕਾਬਲਾ ਹੋ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਨੇ ਸੋਨੀਪਤ ਜਿਲ੍ਹੇ ਦੇ ਖੜਾ ਸ਼ੇਰੀ ਪਿੰਡ ਤੋਂ ਨੌਜੁਆਨਾਂ ਨੂੰ ਇਕੱਠਾ ਕਰ ਸੇਨਾ ਗਠਨ ਦੀ ਸ਼ੁਰੂਆਤ ਕੀਤੀ ਸੀ ਅਤੇ ਪੂਰੇ ਹਰਿਆਣਾ ਵਿਚ ਨੌਜੁਆਨਾਂ ਦੇ ਨਾਲ ਦੌਰਾ ਕਰ ਇਕ ਸੇਨਾ ਖੜੀ ਕੀਤੀ ਅਤੇ ਲੋਹਗੜ੍ਹ ਨੂੰ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਬਣਾਇਆ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਛਪਨਚਿੜੀ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਦੇ ਨਾਂਅ ਨਾਲ ਇਥ ਛੋਟਾ ਸਮਾਰਕ ਹੈ, ਪਰ ਸਾਡੇ ਲਈ ਖੁਸ਼ਕਿਸਮਤੀ ਦੀ ਗਲ ਹੈ ਕਿ ਹਰਿਆਣਾ ਵਿਚ ਅਸੀਂ ਲੋਹਗੜ੍ਹ ਕਿਲੇ ਨੂੰ ਇਕ ਨਵਾਂ ਸਵਰੂਪ ਦੇ ਰਹੇ ਹਨ। ਹਰਿਆਣਾ ਸਰਕਾਰ ਸੂਬੇ ਵਿਚ ਸੈਰ-ਸਪਾਟੇ ਤੇ ਸਭਿਆਚਾਰ ਨੂੰ ਪ੍ਰੋਤਸਾਹਨ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਇਸੀ ਲੜੀ ਵਿਚ ਪਿੰਜੌਰ ਵਿਚ 50 ਏਕੜ ਵਿਚ ਫਿਲਮ ਸਿਟੀ ਕੇਂਦਰ ਵਿਕਸਿਤ ਕੀਤਾ ਜਾ ਰਿਹਾ ਹੈ। ਬਾਲੀਵੁੱਡ ਦੇ ਕਈ ਫਿਲਮ ਨਿਰਮਾਤਾਵਾਂ ਨੇ ਇਸ ਵਿਚ ਦਿਲਚਸਪੀ ਵੀ ਦਿਖਾਈ ਹੈ।
ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਦੇ ਤਹਿਤ ਮਹਾਪੁਰਸ਼ਾਂ ਦੇ ਵਿਚਾਰਾਂ ਨੂੰ ਜਨ-ਜਨ ਤਕ ਪਹੁੰਚਾਇਆ ਜਾ ਰਿਹਾ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਮਾਣ ਤੇ ਗੌਰਵ ਮਹਿਸੂਸ ਹੋ ਰਿਹਾ ਹੈ ਕਿ 300 ਸਾਲ ਪਹਿਲਾਂ ਜਿਸ ਵੀਰ ਪੁਰਸ਼ ਨੇ ਇੱਥੇ ਬਹਾਦੁਰੀ ਦਿਖਾਈ ਸੀ, ਉਸ ਦੀ ਮਿੱਟੀ ਨੂੰ ਸਿਰ 'ਤੇ ਲਗਾਉਣਾ ਚਾਹੀਦਾ ਹੈ। ਜਿਮੇਵਾਰੀ ਪੱਥ 'ਤੇ ਚਲਦੇ ਹੋਏ ਸੂਬਾ ਸਰਕਾਰ ਲਗਾਤਾਰ ਅੱਗੇ ਵੱਧ ਰਹੀ ਹੈ। ਸਿਖਿਆ ਸਿਹਤ, ਸੁਰੱਖਿਆ ਆਦਿ ਕੰਮਾਂ ਤੋਂ ਇਲਾਵਾ ਸਰਕਾਰ ਦਾ ਕੰਮ ਸਮਾਜ ਵਿਚ ਚੇਤਨਾ ਜਾਗ੍ਰਤ ਕਰਨਾ, ਭਾਈਚਾਰਾ ਤੇ ਸਦਭਾਵਨਾ ਵਧਾਉਣਾ ਵੀ ਹੈ।
ਉਨ੍ਹਾਂ ਨੇ ਕਿਹਾ ਕਿ ਮਹਾਪੁਰਸ਼ਾਂ ਦੀ ਜੈਯੰਤੀਆਂ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਜਨ-ਜਨ ਤਕ ਪਹੁੰਚਾਉਣ ਲਈ ਸਰਕਾਰ ਨੇ ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਚਲਾਈ ਹੈ। ਇਸ ਦੇ ਤਹਿਤ ਸਾਰੇ ਮਹਪੁਰਸ਼ਾਂ ਦੀ ਜੈਯੰਤੀ ਨੂੰ ਸਰਕਾਰੀ ਤੌਰ 'ਤੇ ਮਨਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਿਸ ਸੁਸਾਸ਼ਨ ਦੀ ਗਲ ਅਸੀਂ ਅੱਜ ਦੇ ਸਮੇਂ ਵਿਚ ਕਰ ਰਹੇ ਹਨ, ਉਸ ਸੁਸਾਸ਼ਨ ਦੀ ਕਲਪਨਾ 300 ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦੁਰ ਨੇ ਕੀਤੀ ਸੀ ਉਨ੍ਹਾਂ ਨੇ ਜਮੀਨ ਦੀ ਜੁਤਾਈ ਕਰਨ ਵਾਲੇ ਕਿਸਾਨ ਤੇ ਮਜਦੂਰਾਂ ਨੂੰ ਜਮੀਨ ਦਾ ਮਾਲਿਕਾਨਾ ਹੱਕ ਦਿਵਾਉਣ ਦਾ ਕੰਮ ਕੀਤਾ, ਜਿਸ ਤੋਂ ਮੁਗਲ ਸਮਰਾਜ ਵਿਚ ਖਲਬਲੀ ਮਚੀ ਸੀ।
ਮਹਾਪੁਰਸ਼ਾਂ ਦੇ ਇਤਿਹਾਸ ਨੂੰ ਸਕੂਲੀ ਕੋਰਸ ਵਿਚ ਕੀਤਾ ਜਾਵੇਗਾ ਸ਼ਾਮਿਲ - ਕੰਵਰ ਪਾਲ
ਇਸ ਮੌਕੇ 'ਤੇ ਸਿਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਅੱਜ ਇਹ ਬਹੁਤ ਹੀ ਖੁਸ਼ੀ ਦਾ ਵਿਸ਼ਾ ਹੈ ਕਿ ਲੋਹਗੜ੍ਹ ਦੇ ਵਿਕਾਸ ਦੇ ਲਈ ਮੁੱਖ ਮੰਤਰੀ ਨੇ ਇੱਥੇ ਵਿਕਾਸ ਕੰਮਾਂ ਦੀ ਨੀਂਹ ਰੱਖੀ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਮਹਾਪੁਰਸ਼ਾਂ ਨੇ ਦੇਸ਼ ਤੇ ਮਨੁੱਖਤਾ ਲਈ ਬਲਿਦਾਨ ਦਿੱਤੇ ਜੇਕਰ ਅਸੀਂ ਉਨ੍ਹਾਂ ਮਹਾਪੁਰਸ਼ਾਂ ਦਾ ਇਤਿਹਾਸ ਨਹੀਂ ਪੜਾਂਗੇ ਤਾਂ ਅਸੀਂ ਆਪਣੇ ਸਭਿਆਚਾਰ ਦੀ ਰੱਖਿਆ ਨਹੀਂ ਕਰ ਸਕਾਂਗੇ। ਇਸੀ ਲਈ ਅਜਿਹੇ ਸਾਰੇ ਮਹਾਪੁਰਸ਼ਾਂ ਦੇ ਇਤਿਹਾਸ ਨੂੰ ਸਕੂਲੀ ਕੋਰਸ ਵਿਚ ਸ਼ਾਮਿਲ ਕੀਤਾ ਜਾਵੇਗਾ।
ਸ੍ਰੀ ਕੰਵਰ ਪਾਲ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਨੇ ਆਪਣਾ ਤੇ ਆਪਣੇ ਪਰਿਵਾਰ ਦਾ ਜੋ ਬਲਿਦਾਨ ਦਿੱਤਾ, ਫਿਰ ਵੀ ਉਹ ਆਪਣੇ ਧਰਮ 'ਤੇ ਅੜੇ ਰਹੇ ਅਤੇ ਮਨੁੱਖਤਾ ਨੂੰ ਰੱਖਿਆ ਕੀਤੀ, ਅਜਿਹੇ ਮਹਾਪੁਰਸ਼ਾਂ ਤੋਂ ਹੀ ਸਮਾਜ ਦੇ ਲਈ ਕੁੱਝ ਕਰਨ ਦੀ ਪ੍ਰੇਰਣਾ ਮਿਲਦੀ ਹੈ। ਮੁੱਖ ਮੰਤਰੀ ਇਸੀ ਯਤਨ ਵਿਚ ਲੱਗੇ ਹਨ ਕਿ ਅਜਿਹੇ ਮਹਾਪੁਰਸ਼ਾਂ ਦੀ ਗਾਥਾਵਾਂ ਨੂੰ ਜਨ-ਜਨ ਤਕ ਪਹੁੰਚਾਇਆ ਜਾਵੇ। ਇਸੀ ਲੜੀ ਵਿਚ ਲੋਹਗੜ੍ਹ ਨੂੰ ਵਿਕਸਿਤ ਕਰਨ ਨਾਲ ਇਹ ਸਥਾਨ ਸਿਰਫ ਸੈਰ-ਸਪਾਟਾ , ਧਾਰਮਿਕ ਦ੍ਰਿਸ਼ਟੀ ਨਾਲ ਅਨੌਖਾ ਬਣੇਗਾ, ਸਗੋ ਪ੍ਰੇਰਣਾਦਾਇਕ ਵੀ ਬਣੇਗਾ।
ਮੁੱਖ ਮੰਤਰੀ ਮਨੋਹਰ ਲਾਲ ਲੋਹਗੜ੍ਹ ਨੂੰ ਦੁਨੀਆ ਦੇ ਨਕਸ਼ੇ 'ਤੇ ਲਿਆਉਣ ਦਾ ਕਰ ਰਹੇ ਹਨ ਕੰਮ
ਬਾਬਾ ਬੰਦਾ ਸਿੰਘ ਬਹਾਦੁਰ ਦੇ ਵੰਸ਼ਜ ਬਾਬਾ ਜਤਿੰਤਰ ਪਾਲ ਸਿੰਘ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਲੋਹਗੜ੍ਹ ਦੇ ਵਿਕਾਸ ਦੀ ਯਾਤਰਾ ਸ਼ੁਰੂ ਕਰਨ ਅਤੇ ਇਸਨੂੰ ਦਿਸ਼ਾ ਦੇਣ ਦਾ ਜੋ ਯਤਨ ਕੀਤਾ ਹੈ, ਇਹ ਸ਼ਲਾਘਾਯੋਗ ਹੈ। ਉਨ੍ਹਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ੍ਰੀ ਮਨੋਹਰ ਲਾਲ ਨੇ ਲੋਹਗੜ੍ਹ ਵਿਚ ਸਮਾਰਕ ਮਾਰਸ਼ਲ ਆਰਟਸ ਸਕੂਲ, ਟੂਰੀਜਮ ਸੈਂਟਰ ਆਦਿ ਸਥਾਪਿਤ ਕਰਨ ਦਾ ਜੋ ਬੀੜਾ ਚੁਕਿਆ ਹੈ, ਉਸ ਤੋਂ ਲੋਹਗੜ੍ਹ ਦਾ ਨਾਂਅ ਪੁਰੀ ਦੁਨੀਆ ਵਿਚ ਰੋਸ਼ਨ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਪਹਿਲੇ ਕਦੀ ਕਿਸੇ ਸਰਕਾਰ ਜਾਂ ਸੰਸਥਾਵਾਂ ਨੇ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਲੋਹਗੜ੍ਹ ਨੂੰ ਵਿਕਸਿਤ ਕਰਨ ਅਤੇ ਇਸ ਨੂੰ ਦੁਨੀਆ ਦੇ ਨਕਸ਼ੇ 'ਤੇ ਲਿਆਉਣ ਦਾ ਕੰਮ ਨਹੀਂ ਕੀਤਾ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਹਿਲੀ ਵਾਰ ਬਾਬਾ ਬੰਦਾ ਸਿੰਘ ਬਹਾਦੁਰ ਸਮ੍ਰਿਤੀ ਸਥਾਨ ਲੋਹਗੜ੍ਹ ਨੂੰ ਮੁੜ ਵਿਕਸਿਤ ਕਰਨ ਦਾ ਕੰਮ ਕੀਤਾ ਹੈ, ਜੋ ਸ਼ਲਾਘਾਯੋਗ ਹੈ। ਮੁੱਖ ਮੰਤਰੀ ਨੇ ਲੋਹਗੜ੍ਹ ਨੂੰ ਵਿਕਸਿਤ ਕਰਨ ਦੇ ਲਈ ਬਾਬਾ ਬੰਦਾ ਸਿੰਘ ਬਹਾਦੁਰ ਲੋਹਗੜ੍ਹ ਟਰਸਟ ਦੀ ਸਥਾਪਨਾ ਕੀਤੀ ਗਈ, ਜਿਸ ਦੀ ਨਿਗਰਾਨੀ ਵਿਚ ਇਹ ਸਾਰੇ ਕੰਮ ਕਰਵਾਏ ਜਾ ਰਹੇ ਹਨ।